(ਸਕੁਆਮਿਸ਼ ,ਤਸਲੇਇਲ - ਵਾਉਤਉੱਠ ਅਤੇ ਮੁਸਕੁਐਮ ਦੀ ਅਜੇਤੂ ਜਮੀਨ ਤੋਂ - ਵੈਨਕੂਵਰ , ਬ੍ਰਿਟਿਸ਼ ਕੋਲੰਬੀਆ ) ਬੀਸੀਫੈਡ ਨੇ ਰੋਜਗਾਰਦਾਤਾਵਾਂ ਦੁਆਰਾ ਭੁਗਤਾਨਯੋਗ 10 ਦਿਨਾਂ ਦੀ ਪੇਡ ਸਿੱਕ ਲੀਵ ਲਾਗੂ ਕਰਵਾਉਣ ਲਈ ਸਰਕਾਰ ਨੂੰ ਮਨਾਉਣ ਲਈ ਡਿਜਿਟਲ ਮੁਹਿੰਮ ਵਿੱਢੀ ਹੈ,ਜਿਸਦੇ ਸਥਾਈ ਪ੍ਰੋਗਰਾਮ ਬਾਰੇ ਸਰਕਾਰ ਪੱਤਝੜ ਸੈਸ਼ਨ ਦੌਰਾਨ ਖ਼ੁਲਾਸਾ ਕਰ ਸਕਦੀ ਹੈ.
ਬੀਸੀਫੈਡ ਦੇ ਪ੍ਰੈਜ਼ੀਡੈਂਟ ਲੇਯਰਡ ਕਰੋਂਕ ਕਹਿੰਦੇ ਹਨ "10 ਦਿਨ ਦੀ ਪੇਡ ਸਿੱਕ ਨਾਲ ਲੀਵ ਵਰਕਰਾਂ ਨੂੰ ਬਿਮਾਰ ਹੁੰਦੇ ਹੋਵੇ ਵੀ ਕੰਮ ਉਪਰ ਜਾਣ ਤੇ ਆਪਣੇ ਖਰਚਿਆਂ ਦੀ ਪੂਰਤੀ ਵਿਚੋਂ ਕਿਸੇ ਇੱਕ ਚੋਣ ਨਹੀਂ ਕਰਨੀ ਪਵੇਗੀ.” ਓਹਨਾਂ ਅੱਗੇ ਦੱਸਿਆ " ਜਿਆਦਾਤਰ ਓ.ਈ. ਸੀ.ਡੀ ਦੀ ਇਹ ਮੁਢਲੀ ਸੀਮਾ ਹੈ। ਸਾਡੇ ਕਰਵਾਏ ਸਰਵੇ ਅਨੁਸਾਰ 10 ਵਿਚੋਂ 8 ਵਿਅਕਤੀਆਂ ਨੇ ਘੱਟੋ ਘੱਟ 10 ਦਿਨ ਬਿਮਾਰੀ ਵਾਲ਼ੀਆਂ ਛੁੱਟੀਆਂ ਹਰ ਸਾਲ ਹੋਣ ਦੇ ਹੱਕ ਵਿੱਚ ਹਨ। ਅਤੇ ਇਹ ਅਨੁਪਾਤ ਹਰ ਉਮਰ ਵਰਗ ,ਲਿੰਗ,ਇਲਾਕਿਆਂ ਏਥੋਂ ਤੱਕ ਸਾਰੇ ਰਾਜਨੀਤਕ ਵਖੇਰੇਵੇਂਆ ਵਾਲੇ ਸਮੂਹਾਂ ਵਿੱਚ ਸਮਾਨਾਂਤਰ ਵੇਖਣ ਨੂੰ ਮਿਲਿਆ।"
ਇਸ ਮੁਹਿੰਮ ਵਿੱਚ ਇੱਕ ਖੁੱਲ੍ਹਾ ਪੱਤਰ ਸ਼ਾਮਿਲ ਹੈ ਜਿਸ ਵਿੱਚ ਲੇਬਰ ਮਿਨਿਸਟਰ , ਅਹਿਮ ਕੈਬਿਨੇਟ ਮਿਨਿਸਟਰਜ਼ ਅਤੇ ਲੋਕਲ ਐਮ ਐਲ ਏਜ਼ ਨੂੰ ਸਰਕਾਰ ਦੇ 10 ਦਿਨ ਵਾਲੇ ਓਪਸ਼ਨ ਨੂੰ ਚੁਣਨ ਲਈ ਕਿਹਾ ਗਿਆ ਹੈ, ਏਥੇ ਕਲਿਕ ਕਰੋ https://www.futureforall.ca/10_pa. ਇਹ ਪੱਤਰ ਕਈ ਭਾਸ਼ਾਵਾਂ ਵਿੱਚ ਉਪਲੱਬਧ ਹੈ ਜਿਹਨਾਂ ਵਿੱਚ ਅੰਗਰੇਜ਼ੀ ,ਪੰਜਾਬੀ , ਆਮ ਚੀਨੀ ਭਾਸ਼ਾ , ਟਕਸਾਲੀ ਚੀਨੀ ਭਾਸ਼ਾ ਤੇ ਟਾਗਲੋਗ ਸ਼ਾਮਿਲ ਹਨ।
ਸੀ ਸੀ ਪੀ ਏ - ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਤਾਜ਼ਾ ਲੇਬਰ ਸਰਵੇ ਅਨੁਸਾਰ ਬੀਸੀ ਦੇ 25 ਤੋਂ 65 ਸਾਲ ਦੇ ਅੱਧ ਤੋਂ ਜ਼ਿਆਦਾ ਵਰਕਰਾਂ ਨੂੰ ਪੇਡ ਸਿੱਕ ਲੀਵ ਨਹੀਂ ਮਿਲਦੀ- ਤੇ 30000 ਡਾਲਰ ਤੋਂ ਘੱਟ ਕਮਾਉਣ ਵਾਲਿਆਂ ਵਿੱਚ ਇਹ ਇਹ ਅੰਕੜਾ 89% ਫੀਸਦੀ ਹੈ.
“ਘੱਟ ਆਮਦਨ ਵਾਲੇ ਜਿਆਦਾਤਰ ਕਾਮੇ ਔਰਤਾਂ ਤੇ ਰੰਗ ਦੇ ਲੋਕ ਹਨ । ਇਸ ਕਰਕੇ ਸਾਨੂੰ ਇਹ ਸਨੁਸ਼ਚਿਤ ਕਰਨ ਲਈ ਯਤਨ ਕਰਨੇ ਪੈਣਗੇ ਕੇ ਉਹਨਾਂ ਦੀ ਆਵਾਜ਼ ਸੁਣੀ ਜਾ ਸਕੇ ।”-ਲੇਯਰਡ ਕਰੋਂਕ
ਇਹ ਮੁਹਿੰਮ ਸੋਮਵਾਰ 25 ਅਕਤੂਬਰ ਨੂੰ ਆਪਣੇ ਪੂਰੇ ਜੋਰਾਂ ਤੇ ਹੋਵੇਗੀ ਤੇ ਵਿਕਟੋਰੀਆ(Victoria) , ਸਰੀ (Surrey) ਤੇ ਬਰਨਬੀ (Burnaby) ਸ਼ਹਿਰਾਂ ਵਿੱਚ ਇਸ ਸਬੰਧੀ ਆਯੋਜਨ ਹੋਣਗੇ।
ਪਿਛੋਕੜ:
- ਬੀਸੀਫੈਡ ਸਰਵੇ ਜੋ ਕੇ ਇਕ ਰਿਸਰਚ ਕੰਪਨੀ ਦੁਆਰਾ ਕੀਤਾ ਗਿਆ ਹੈ ,ਏਥੇ ਉਪਲੱਬਧ ਹੈ here(PDF).
- ਬੀਸੀਫੈਡ ਵਲੋਂ ਪੇਡ ਸਿੱਕ ਲੀਵ ਉੱਤੇ ਪਿਛਲੇ ਮਹੀਨੇ ਜਾਰੀ ਰਿਪੋਰਟ ਏਥੇ ਉਪਲੱਬਧ ਹੈ here.
ਜਾਣਕਾਰੀ:
ਜੋਨਾਥਨ ਸੈਸ
ਨਿਰਦੇਸ਼ਕ , ਸੂਚਨਾ
m. 604-861-4321 ਮੋਬਾਈਲ
media@bcfed.ca